तेरा वेखेया परौणा नी गौरां/ਤੇਰਾ ਵੇਖਿਆ ਪ੍ਰੋਹਣਾ- सिठणीयां भजन लिरिक्स

ਤੇਰਾ ਵੇਖਿਆ ਪ੍ਰੋਹਣਾ

ਧੁਨ- ਢੋਲ ਵੱਜਦੇ ਨਾਗਾੜੇ ਵੱਜਦੇ
ਜੰਞ, ਵੇਖ ਲਈ, ਬਰਾਤ ਵੇਖ ਲਈ ll
ਤੇਰਾ, ਵੇਖਿਆ ਪ੍ਰੋਹਣਾ,( ਨੀ ਗੌਰਾਂ ) ll
ਓਹਦਾ, ਰੂਪ ਡਰਾਉਣਾ, ( ਨੀ ਗੌਰਾਂ ) ll

ਰੰਗ, ਹੈ ਉਸਦਾ, ਤਵੇ ਤੋਂ ਕਾਲ਼ਾ l
ਗਲ਼, ਵਿੱਚ ਪਾਈ, ਸਰਪਾਂ ਦੀ ਮਾਲਾ ll
ਨਿਆਣੇ, ਡਰ ਗਏ, ਸਿਆਣੇ ਡਰ ਗਏ l
ਸਾਰੇ, ਲੋਕੀਂ ਡਰ ਗਏ,( ਨੀ ਗੌਰਾਂ ) ll
ਇੱਕ, ਤੂੰ ਨਾ ਡਰਦੀ,( ਨੀ ਗੌਰਾਂ ) ll
ਜੰਞ, ਵੇਖ ਲਈ, ਬਰਾਤ ਵੇਖ ਲਈ,

ਘੋੜੀ, ਦੀ ਥਾਂ, ਬੈਲ ਲਿਆਇਆ l
ਬਾਜੇ, ਦੀ ਥਾਂ, ਡੰਮਰੂ ਵਜਾਇਆ ll
ਨਿਆਣੇ, ਡਰ ਗਏ, ਸਿਆਣੇ ਡਰ ਗਏ l
ਇੱਕ, ਤੂੰ ਨਹੀਂ ਡਰਦੀ,( ਨੀ ਗੌਰਾਂ ) ll
ਸਾਰੇ, ਲੋਕੀਂ ਡਰ ਗਏ,( ਨੀ ਗੌਰਾਂ ) ll
ਅਰੇ, ਮੈਂ ਵੀ ਡਰ ਗਈ,( ਨੀ ਗੌਰਾਂ ) ll
ਮੈਂ, ਅੰਦਰ ਵੜ ਗਈ,( ਨੀ ਗੌਰਾਂ ) ll
ਜੰਞ, ਵੇਖ ਲਈ, ਬਰਾਤ ਵੇਖ ਲਈ,

Bhajan  डमरू वजदा भोले दा/ਡੰਮਰੂ ਵੱਜਦਾ ਭੋਲ਼ੇ ਦਾ भजन लिरिक्स

ਜੰਞ ਦੇ, ਵਿੱਚ ਦੋ, ਆਏ ਨਿਆਣੇ l
ਓ ਤਾਂ, ਖਾ ਗਏ, ਸਾਰੇ ਖਾਣੇ ll
ਸਾਰੇ, ਖ਼ਾਲੀ ਪਤੀਲੇ,( ਨੀ ਗੌਰਾਂ ) ll
ਸਾਰੇ, ਖੜਕਣ ਪਤੀਲੇ,( ਨੀ ਗੌਰਾਂ ) ll
ਇੱਕ, ਤੂੰ ਨਹੀਂ ਡਰਦੀ,( ਨੀ ਗੌਰਾਂ ) ll
ਸਾਰੇ, ਲੋਕੀਂ ਡਰ ਗਏ,( ਨੀ ਗੌਰਾਂ ) ll
ਜੰਞ, ਵੇਖ ਲਈ, ਬਰਾਤ ਵੇਖ ਲਈ,

ਸਾਡੀ ਤਾਂ, ਗੌਰਾਂ ਜਿਵੇਂ, ਚੰਨ ਚਮਕਦਾ l
ਭੋਲ਼ੇ ਦਾ, ਗਿੱਠ ਗਿੱਠ, ਦਾੜ੍ਹਾ ਲੰਮਕਦਾ l
ਮੁੰਡਾਂ ਦੀ, ਮਾਲਾ, ਗਲ਼ ਪਈ,
ਵੇ ਬਰਾਤੀਓ,ਲਾਜ਼, ਤੁਹਾਨੂੰ ਨਾ ਆਈ,,
ਵੇ ਬਰਾਤੀਓ, ਲਾਜ਼, ਤੁਹਾਨੂੰ ਨਾ ਆਈ l

ਸਾਡੀ ਤਾਂ, ਗੌਰਾਂ ਪਾਵੇ, ਗਹਿਣੇ ਤੇ ਕੱਪੜੇ l
ਸੋਹਣੇ, ਸੋਹਣੇ, ਗਹਿਣੇ ਤੇ ਕੱਪੜੇ l
ਭੋਲ਼ੇ ਨੇ, ਭਸਮ, ਰਮਾਈ,,
ਵੇ ਬਰਾਤੀਓ, ਲਾਜ਼, ਤੁਹਾਨੂੰ ਨਾ ਆਈ,
ਵੇ ਬਰਾਤੀਓ,ਲਾਜ਼, ਤੁਹਾਨੂੰ ਨਾ ਆਈ l

Bhajan  ਭਗਤਾਂ ਨੇ ਪੀਤੀ ਤੁਪਕਾ ਤੁਪਕਾ

ਸਾਡੀ ਤਾਂ, ਗੌਰਾਂ ਖਾਵੇ, ਹਲਵਾ ਤੇ ਪੂਰੀ l
ਭੋਲ਼ਾ, ਲਿਆਇਆ, ਭੰਗ ਦੀ ਬੋਰੀ l
ਖਾਣਾ, ਪਸੰਦ, ਦਾ ਨਹੀਂ,
ਵੇ ਭੰਗੀਓ, ਲਾਜ਼, ਤੁਹਾਨੂੰ ਨਾ ਆਈ,
ਵੇ ਬਰਾਤੀਓ,ਲਾਜ਼, ਤੁਹਾਨੂੰ ਨਾ ਆਈ l

ਐਨਾਂ, ਸੁਣ ਭੋਲ਼ੇ, ਰੂਪ ਬਟਾਇਆ l
ਭੋਲੇ, ਨੇ ਸੁੰਦਰ, ਰੂਪ ਬਣਾਇਆ l
ਗੌਰਾਂ ਨੇ, ਜੈ ਮਾਲਾ, ਪਾਈ,,
ਓ ਸੱਜਣੋ, ਜੋੜੀ ਤਾਂ, ਹੁਣ ਸੱਜ ਗਈ,
ਓ ਸੱਜਣੋ,ਸਭ ਨੂੰ, ਹੋਵੇ ਵਧਾਈ l

ਜੰਞ, ਵੇਖ ਲਈ, ਬਰਾਤ ਵੇਖ ਲਈ ll
ਤੇਰਾ, ਵੇਖਿਆ ਪ੍ਰੋਹਣਾ,( ਨੀ ਗੌਰਾਂ ) ll
ਓਹਦਾ, ਰੂਪ ਹੈ ਸੋਹਣਾ,( ਨੀ ਗੌਰਾਂ ) ll

ਹਰ ਹਰ ਮਹਾਂਦੇਵ

Leave a Comment