ਤੇਰਾ ਡੰਮਰੂ ਸੋਹਣਾ ਵੱਜਦਾ
ਤੇਰਾ, ਡੰਮਰੂ, ਸੋਹਣਾ ਵੱਜਦਾ ( ਓ ਭੋਲਿਆ ) ll
ਸਾਰਾ, ਜੱਗ, ਪਿਆ ਨੱਚਦਾ ( ਓ ਭੋਲਿਆ ) ll
ਤੇਰੇ, ਡੰਮਰੂ ਦੀ, ਮਿੱਠੀ-ਮਿੱਠੀ, ਤਾਨ ਭੋਲਿਆ l
ਸਾਰਾ, ਜੱਗ ਏਹਦੀ, ਤਾਨ ਤੇ, ਕੁਰਬਾਨ ਭੋਲਿਆ ll
ਏਹ ਤਾਂ, ਬੱਦਲਾਂ, ਵਾਂਗੂ ਗੱਜਦਾ…( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ…
ਪਾ ਕੇ, ਪੈਰਾਂ ਵਿੱਚ, ਝਾਂਜ਼ਰਾਂ ਮੈਂ, ਨੱਚਦੀ ਫਿਰਾਂ l
ਤੇਰੇ, ਡੰਮਰੂ ਦੀ, ਤਾਨ ਉੱਤੇ, ਨੱਚਦੀ ਫਿਰਾਂ ll
ਮੇਰਾ, ਪੈਰ, ਵੀ ਨਾ ਰੁੱਕਿਆ…( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ…
ਸਾਡਾ, ਦਿਲ ਤੇਰੇ, ਡੰਮਰੂ ਦਾ, ਦੀਵਾਨਾ ਹੋ ਗਿਆ l
ਏਹ, ਦੀਵਾਨਾ, ਹੋ ਗਿਆ, ਜੱਗ ਮਸਤਾਨਾ ਹੋ ਗਿਆ
ਸਾਨੂੰ, ਚਰਨਾਂ ‘ਚ, ਰੱਖਿਆ…( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ…
ਤੇਰੇ, ਸ਼ੀਸ਼ ਉੱਤੇ, ਭੋਲੇ ਸੋਹਣੀ, ਜਟਾ ਸੱਜਦੀ l
ਤੇਰੀ, ਜਟਾ ਦੇ, ਅੰਦਰ ਗੰਗਾ, ਮਈਆ ਵੱਸਦੀ ll
ਮੱਥੇ, ਚੰਦਾ, ਸੋਹਣਾ ਸੱਜਦਾ… ( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ…
ਤੇਰੇ, ਗਲ਼ ਵਿੱਚ, ਗਾਨੀ ਨਾਗਾਂ, ਵਾਲੀ ਜੱਚਦੀ l
ਤੇਰੇ, ਹੱਥ ਵਿੱਚ, ਪਿਆਲੀ ਭੰਗ, ਵਾਲੀ ਸੱਜਦੀ ll
ਪੈਰੀ, ਘੁੰਘਰੂ, ਸੋਹਣਾ ਸੱਜਦਾ.. ( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ…
ਤੇਰੀ, ਜੋੜੀ ਗੌਰਾਂ, ਨਾਲ ਭੋਲ਼ੇ, ਸੋਹਣੀ ਲੱਗਦੀ l
ਸਾਡੇ, ਦਿਲ ਵਾਲੇ, ਮੰਦਿਰ ਵਿੱਚ, ਏਹੋ ਵੱਸਦੀ ll
ਤੇਰੀ, ਗੋਦੀ ਗਣਪਤ, ਸੱਜਦਾ.. ( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ…