मेहंदी गोरजा ने लाई होई ए भजन लिरिक्स

ਮਹਿੰਦੀ ਗੌਰਜਾਂ ਨੇ ਲਾਈ ਹੋਈ ਏ

ਮਹਿੰਦੀ, ਗੌਰਜਾਂ ਨੇ, ਲਾਈ ਹੋਈ ਏ,
ਜੰਞ, ਭੋਲੇ ਜੀ ਦੀ, ਆਈ ਹੋਈ ਏ ll

ਕੀਂ ਹੈ, ਭੋਲੇ ਦੀ ਨਿਸ਼ਾਨੀ,
ਗੱਲ ਸਰਪਾਂ ਦੀ ਗਾਨੀ ll
ਪਿੰਡੇ, ਭਸਮ, ਰਮਾਈ ਹੋਈ ਏ,
ਜੰਞ, ਭੋਲੇ ਜੀ ਦੀ, ਆਈ ਹੋਈ ਏ l
ਮਹਿੰਦੀ, ਗੌਰਜਾਂ ਨੇ…

ਦੇਖੋ, ਭੋਲੇ ਦੇ, ਬਰਾਤੀ,
ਨਾ ਕੋਈ ਘੋੜਾ, ਨਾ ਕੋਈ ਹਾਥੀ ll
ਐਸੀ, ਰੌਣਕ, ਲਗਾਈ ਹੋਈ ਏ,
ਜੰਞ, ਭੋਲੇ ਜੀ ਦੀ, ਆਈ ਹੋਈ ਏ l
ਮਹਿੰਦੀ, ਗੌਰਜਾਂ ਨੇ…

ਜੋ ਹੈ, ਗੌਰਾਂ ਮਾਂ ਦਾ, ਸੁਆਮੀ,
ਓਹ ਤਾਂ, ਹੈ ਅੰਤਰਯਾਮੀ ll
ਗੌਰਾਂ, ਫ਼ੁੱਲਾਂ ਨਾਲ, ਸਜਾਈ ਹੋਈ ਏ,
ਜੰਞ, ਭੋਲੇ ਜੀ ਦੀ, ਆਈ ਹੋਈ ਏ l
ਮਹਿੰਦੀ, ਗੌਰਜਾਂ ਨੇ…

ਓਹ ਤਾਂ, ਕੈਲਾਸ਼ ਦਾ ਵਾਸੀ,
ਓਹ ਤਾਂ, ਘਟ ਘਟ ਦਾ ਵਾਸੀ ll
ਭੰਗ, ਸਭ ਨੂੰ, ਪਿਲਾਈ ਹੋਈ ਏ,
ਜੰਞ, ਭੋਲੇ ਜੀ ਦੀ, ਆਈ ਹੋਈ ਏ l
ਮਹਿੰਦੀ, ਗੌਰਜਾਂ ਨੇ…

ਹਰ ਹਰ ਮਹਾਂਦੇਵ

Leave a Comment