( ਮੁਖ਼ ਤੇਰਾ ਭੋਲਿਆ, ਗ਼ੁਲਾਬ ਨਾਲੋਂ ਚੰਗਾ ਏ,
ਨਸ਼ਾ ਤੇਰੇ ਨਾਮ ਦਾ, ਭੰਗ ਨਾਲੋਂ ਚੰਗਾ ਏ ll )
ਮੁੱਲ ਨਾ ਕੋਈ ਲੱਗੇ, ਨਾਮ ਲੈਣਾ ਚਾਹੀਦਾ ll
ਬੰਮ ਭੋਲ਼ੇ, ਬੰਮ ਭੋਲ਼ੇ, ਕਹਿਣਾ ਚਾਹੀਦਾ l
ਓ ਬੰਮ ਬੰਮ ਭੋਲ਼ੇ, ਬੰਮ ਬੰਮ ਭੋਲ਼ੇ, ਕਹਿਣਾ ਚਾਹੀਦਾ l
V
ਰਸਨਾਂ ਤੋਂ ਬੋਲਦੇ, ਨਜ਼ਾਰਿਆਂ ‘ਚ ਰਹਿ,
ਸ਼ਿਵ ਨਾਮ ਵਾਲੇ, ਤੂੰ ਹੁਲਾਰਿਆਂ ‘ਚ ਰਹਿ ll
ਐਸੀ ਹੀ ਖ਼ੁਮਾਰੀ ਵਿੱਚ, ਰਹਿਣਾ ਚਾਹੀਦਾ ll
ਬੰਮ ਭੋਲ਼ੇ, ਬੰਮ ਭੋਲ਼ੇ, ਕਹਿਣਾ ਚਾਹੀਦਾ l
ਓ ਬੰਮ ਬੰਮ ਭੋਲ਼ੇ, ਬੰਮ ਬੰਮ ਭੋਲ਼ੇ, ਕਹਿਣਾ ਚਾਹੀਦਾ l
ਮੁੱਲ ਨਾ ਕੋਈ ਲੱਗੇ,
V
ਭੋਲ਼ੇ ਦੀਆਂ ਭੋਲੀਆਂ ਤੂੰ, ਗੱਲਾਂ ਜਾਣ ਲੈ,
ਚਰਨਾਂ ‘ਚ ਲੱਗ ਜਾ ਤੇ, ਮੌਜ਼ਾਂ ਮੌਜ਼ਾਂ ਮਾਣ ਲੈ ll
ਮਨ ਨੂੰ ਟਿਕਾ ਕੇ, ਸਦਾ ਬਹਿਣਾ ਚਾਹੀਦਾ ll
ਬੰਮ ਭੋਲ਼ੇ, ਬੰਮ ਭੋਲ਼ੇ, ਕਹਿਣਾ ਚਾਹੀਦਾ l
ਓ ਜੈ ਸ਼ਿਵ ਸ਼ੰਕਰ, ਜੈ ਸ਼ਿਵ ਸ਼ੰਭੂ, ਕਹਿਣਾ ਚਾਹੀਦਾ l
ਮੁੱਲ ਨਾ ਕੋਈ ਲੱਗੇ,,,
V
ਦਿਲ ਵਿੱਚ ਭੋਲ਼ੇ ਨੂੰ, ਵਸਾਈ ਰੱਖਣਾ,
ਧਿਆਨ ਏਹਦੇ, ਚਰਨਾਂ ‘ਚ, ਲਾਈ ਰੱਖਣਾ ll
ਕੰਨਾਂ ਵਿੱਚ ਸ਼ਿਵ ਨਾਮ, ਪੈਣਾ ਚਾਹੀਦਾ ll
ਬੰਮ ਭੋਲ਼ੇ, ਬੰਮ ਭੋਲ਼ੇ, ਕਹਿਣਾ ਚਾਹੀਦਾ l
ਬੰਮ ਬੰਮ ਭੋਲ਼ੇ, ਬੰਮ ਬੰਮ ਭੋਲ਼ੇ, ਕਹਿਣਾ ਚਾਹੀਦਾ l
ਮੁੱਲ ਨਾ ਕੋਈ ਲੱਗੇ,,
ਧੁੰਮਾਂ ਸਰਜੀਵਨਾ, ਓ ਪਈਆਂ ਏਹਦੀਆਂ,
ਸਾਰਿਆਂ ਤੇ ਰਹਿਮਤਾਂ, ਹੋ ਰਹੀਆਂ ਏਹਦੀਆਂ ll
ਰਹਿਮਤਾਂ ਦੇ ਸਾਗਰਾਂ ‘ਚ, ਰਹਿਣਾ ਚਾਹੀਦਾ ll
ਬੰਮ ਭੋਲ਼ੇ, ਬੰਮ ਭੋਲ਼ੇ, ਕਹਿਣਾ ਚਾਹੀਦਾ l
ਓ ਜੈ ਸ਼ਿਵ ਸ਼ੰਕਰ, ਜੈ ਸ਼ਿਵ ਸ਼ੰਭੂ, ਕਹਿਣਾ ਚਾਹੀਦਾ l
ਮੁੱਲ ਨਾ ਕੋਈ ਲੱਗੇ,