ਨੱਚਣਾ ਗਾਉਣਾ, ਨਾਮ ਧਿਆਉਣਾ, ਸਭ ਭਗਤੀ ਦੇ ਰੰਗ ll,
ਭੋਲਿਆ,,, , ਭੋਲਿਆ,,, ,
ਭੋਲਿਆ, ਦਰ ਤੇਰੇ, ਨੱਚਦੇ ਮਸਤ ਮਲੰਗ,
ਭੋਲਿਆ, ਦਰ ਤੇਰੇ, ਨੱਚਦੇ ਮਸਤ ਮਲੰਗ ll
ਸਮਝ ਕੇ ਭੰਗ, ਪ੍ਰਸ਼ਾਦ ਜਿਹਨਾਂ ਨੇ, ਭਗਤੋ ਮੂੰਹ ਨੂੰ ਲਾਈ,
ਖੁਸ਼ੀਆਂ ਦੇ ਵਿੱਚ, ਨੀਤੂ ਪਈ ਨੱਚੇ, ਐਸੀ ਮਸਤੀ ਛਾਈ ll
ਲੋਕੀਂ ਮੈਨੂੰ, ਕਮਲੀ ਦੱਸਦੇ, ਨਾ ਲੱਗਦੀ ਏ ਸੰਗ ll,
ਭੋਲਿਆ,,, , ਭੋਲਿਆ,,, ,
ਭੋਲਿਆ, ਦਰ ਤੇਰੇ, ਨੱਚਦੇ ਮਸਤ ਮਲੰਗ,
ਭੋਲਿਆ, ਦਰ ਤੇਰੇ, ਨੱਚਦੇ ਮਸਤ ਮਲੰਗ ll
ਤੇਰੇ ਮਸਤਾਂ, ਉੱਤੇ ਭੋਲਿਆ, ਪਰੀਆਂ ਦਿਲ ਬਰਸਾਵਣ
ਸੂਰਜ ਚੰਨ, ਸਿਤਾਰੇ ਵੀ ਅਸਮਾਨੀ ਭੰਗੜੇ ਪਾਵਣ ll
*ਇੰਝ ਲੱਗਦਾ ਏ, ਪੂਰੇ ਜੱਗ ਨੇ, ਪੀ ਰੱਖੀ ਏ ਭੰਗ ll,
ਭੋਲਿਆ,,, , ਭੋਲਿਆ,,, ,
ਭੋਲਿਆ, ਦਰ ਤੇਰੇ, ਨੱਚਦੇ ਮਸਤ ਮਲੰਗ,
ਭੋਲਿਆ, ਦਰ ਤੇਰੇ, ਨੱਚਦੇ ਮਸਤ ਮਲੰਗ ll
ਚਰਨਾਂ ਦੇ ਨਾਲ, ਲਾ ਕੇ ਰੱਖ ਲੈ, ਪਿੰਡ ਸੈਣੇ ਵਾਲਾ,
ਖੁਸ਼ੀਆਂ ਦੇ ਨਾਲ, ਝੋਲੀ ਭਰਦੇ, ਲਾਈਂ ਨਾ ਸ਼ੰਭੂ ਟਾਲਾ ll
ਹੱਸਦੇ ਵੱਸਦੇ, ਜਿੰਦਗੀ ਲੰਘ ਜਾਏ, ਏਹੋ ਨੀਤੂ ਦੀ ਮੰਗ ll,
ਭੋਲਿਆ,,, , ਭੋਲਿਆ,,, ,
ਭੋਲਿਆ, ਦਰ ਤੇਰੇ, ਨੱਚਦੇ ਮਸਤ ਮਲੰਗ,
ਭੋਲਿਆ, ਦਰ ਤੇਰੇ, ਨੱਚਦੇ ਮਸਤ ਮਲੰਗ ll