ਓਮ ਨਮੋ ਸਿਵਾਏ, ਓਮ ਨਮੋ ਸਿਵਾਏ ll
ਗੰਗਾ ਜਟਾਂ ‘ਚ ਵਿਰਾਜੇ, ਹੱਥ ਤ੍ਰਿਸ਼ੂਲ ਸਾਜੇ ll
ਨਾਗ ਦੇਵ, ਗਲੇ ਦੇ ਵਿੱਚ, ਪਾ ਕੇ,
ਰੂਪ ਕਿੰਨਾ, ਸੋਹਣਾ ਲੱਗਦਾ,
ਜਦੋਂ ‘ਵੱਜਦਾ lll, ਬੱਦਲ ਵਾਂਗੂ ਗੱਜਦਾ,
ਡੰਮਰੂ, ਸ਼ਿਵਾ / ਭੋਲੇ ਦਾ ਵੱਜਦਾ ll
ਓਮ ਨਮੋ ਸਿਵਾਏ, ਓਮ ਨਮੋ ਸਿਵਾਏ ll
ਜਦੋਂ ਮਸਤੀ ‘ਚ, ਡੰਮਰੂ ਵਜਾਉਂਦਾ ਓਹ,
ਦੇਵ ਲੋਕ ਤੱਕ ਤਾਈਂ, ਨੱਚਣ ਨੂੰ ਲਾਉਂਦਾ ਓਹ ll
ਨਾਲ ਸ਼ੁੱਕਰ, ਸਨੀਚਰ ਵੀ ਨੱਚਦੇ,
ਨੰਦੀ, ਬੜਾ ਨਾਲ ਜੱਚਦਾ,
ਜਦੋਂ ‘ਵੱਜਦਾ lll, ਬੱਦਲ ਵਾਂਗੂ ਗੱਜਦਾ,
ਡੰਮਰੂ, ਸ਼ਿਵਾ / ਭੋਲੇ ਦਾ ਵੱਜਦਾ ll
ਓਮ ਨਮੋ ਸਿਵਾਏ, ਓਮ ਨਮੋ ਸਿਵਾਏ ll
ਅੱਖਾਂ ਮੀਟ ਜਦ, ਲਾਉਂਦਾ ਓਹ ਸਮਾਧੀਆਂ,
ਝੱਟ ਖਿੱਲ ਜਾਣ, ਪਰਬਤ ਵਾਦੀਆਂ ll
ਨੂਰੀ ਮੁੱਖੜੇ ਤੋਂ, ਪੈਣ ਚਮਕਾਰਾ,
ਮੱਥੇ, ਉੱਤੇ ਚੰਨ ਸੱਜਦਾ,
ਜਦੋਂ ‘ਵੱਜਦਾ lll, ਬੱਦਲ ਵਾਂਗੂ ਗੱਜਦਾ,
ਡੰਮਰੂ, ਸ਼ਿਵਾ / ਭੋਲੇ ਦਾ ਵੱਜਦਾ ll
ਓਮ ਨਮੋ ਸਿਵਾਏ, ਓਮ ਨਮੋ ਸਿਵਾਏ ll
ਗੁੱਗੇ ਮਾੜ੍ਹੀ ਜਦ, ਡੰਮਰੂ ਵਜਾਉਂਦੇ ਨੇ,
ਵਿੱਚ ਮਸਤੀ, ਅਰਸ਼ ਭੇਟਾਂ ਗਾਉਂਦੇ ਨੇ ll
ਹੁੰਦੀ, ਹਰ ਪਾਸੇ, ਮਹਿਮਾ ਸ਼ਿਵ ਭੋਲੇ ਦੀ,
ਨਾ, ਸੁਣ ਸੁਣ ਮਨ ਰੱਜਦਾ,
ਜਦੋਂ ‘ਵੱਜਦਾ lll, ਬੱਦਲ ਵਾਂਗੂ ਗੱਜਦਾ,
ਡੰਮਰੂ, ਸ਼ਿਵਾ / ਭੋਲੇ ਦਾ ਵੱਜਦਾ ll
ਓਮ ਨਮੋ ਸਿਵਾਏ, ਓਮ ਨਮੋ ਸਿਵਾਏ ll