ਲਾੜ੍ਹਾ ਗੌਰਾਂ ਦਾ
ਸਖੀਓ ਵੇਖੋ, ਬੜਾ ਨਿਰਾਲਾ, ਲਾੜ੍ਹਾ ਗੌਰਾਂ ਦਾ ll,
ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll
ਘੋੜੀ ਵੀ ਨਾ, ਮਿਲੀ ਹੈ ਇਸਨੂੰ, “ਚੜ੍ਹ ਕੇ ਬੈਲ ਤੇ ਆਇਆ ਏ l
ਬੰਦੇ ਵੀ ਨਾ, ਮਿਲੇ ਬਰਾਤੀ, “ਭੂਤ ਚੁੜੇਲਾਂ ਲਿਆਇਆ ਏ” ll
ਲੱਗਦਾ, ਬੜਾ ਹੀ, ਭੋਲਾ ਭਾਲਾ ll, ਲਾੜ੍ਹਾ ਗੌਰਾਂ ਦਾ,
ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll
ਤਨ ਤੇ, ਭਸਮ ਰਮਾਈ ਉਸਨੇ, ਹੱਥ ਤ੍ਰਿਸ਼ੂਲ ਸਜਾਇਆ ਏ l
ਨਾ ਪੱਗੜੀ ਨਾ, ਸੇਹਰਾ ਉਸਨੇ, ਜੋੜਾ ਵੀ ਨਾ ਸਮਾਇਆ ਏ ll
ਆਇਆ, ਪਾ ਕੇ, ਹੈ ਮ੍ਰਿਗਸ਼ਾਲਾ ll, ਲਾੜ੍ਹਾ ਗੌਰਾਂ ਦਾ,
ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll
ਰੋਟੀ ਖੋਹ ਖੋਹ, ਖਾਣ ਬਰਾਤੀ, ਸਬਰ ਵੀ ਜਾਂਦਾ ਕਰਿਆ ਨਹੀਂ l
ਰਾਸ਼ਨ ਸਾਰਾ, ਚੱਟਮ ਹੈ ਕੀਤਾ, ਢਿੱਡ ਏਹਨਾਂ ਦਾ ਭਰਿਆ ਨਹੀਂ ll
ਉੱਤੋਂ, ਮੰਗਦਾ, ਭੰਗ ਪਿਆਲਾ ll, ਲਾੜ੍ਹਾ ਗੌਰਾਂ ਦਾ,
ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll
ਅਜਬ ਗਜ਼ਬ ਹੈ, ਸ਼ਾਦੀ ਸਾਗਰ, “ਕਿਸ ਨੇ ਮਿਲਾਈ ਰਾਸ਼ੀ ਏ l
ਰਾਜੇ ਦੀ ਹੈ, ਬੇਟੀ ਗੌਰਾਂ, “ਓਹ ਪਰਬਤ ਦਾ ਵਾਸੀ ਏ ll
ਹੁਣ ਤਾਂ, ਰੱਬ ਹੀ, ਹੈ ਰੱਖਵਾਲਾ ll, ਲਾੜ੍ਹਾ ਗੌਰਾਂ ਦਾ,
ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll