ਸਖ਼ੀਆਂ ਛੇੜਦੀਆਂ, ਲਾੜਾ ਨਹੀਂ ਤੇਰੇ ਹਾਣਦਾ l भजन लिरिक्स

( ਨੀ ਗੌਰਾਂ, ਤੇਰਾ ਪਤੀ ਦੇਖਿਆ,
ਧਰਤੀ ਨੂੰ, ਅਸੀਂ ਮੱਥਾ ਟੇਕਿਆ,
ਬੜਾ ਕੰਮ, ਹੋਇਆ ਨੁਕਸਾਨ ਦਾ,,,,)
ਗੌਰਾਂ ਨੂੰ, ਸਖ਼ੀਆਂ ਛੇੜਦੀਆਂ, ਲਾੜਾ ਨਹੀਂ ਤੇਰੇ ਹਾਣਦਾ l
ਤੂੰ ਮਹਿਲਾਂ ਦੀ, ਰਾਣੀ ਨੀ ਓਹ, ਰਹਿਣ ਵਾਲਾ ਸ਼ਮਸ਼ਾਨ ਦਾ l
ਗੌਰਾਂ ਨੂੰ, ਸਖ਼ੀਆਂ ਛੇੜਦੀਆਂ, ਲਾੜਾ ਨਹੀਂ ਤੇਰੇ ਹਾਣਦਾ l

ਡਰ ਲੱਗਦਾ, ਓਹਨੂੰ ਵੇਖ ਕੇ ਓਹਦੀ, ਸੂਰਤ ਬੜੀ ਨਿਆਰੀ ਹੈ l
ਤਨ ਤੇ ਭਸਮ, ਰਮਾਈ ਕੀਤੀ, ਬੈਲ ਦੀ ਅਸਵਾਰੀ ਹੈ ll
ਓਹਦੇ ਗਲ਼ ਵਿੱਚ, ਫ਼ਨੀਅਰ ਲਮਕੇ ਓਹ ਤਾਂ, ਵੈਰੀ ਤੇਰੀ ਜਾਨ ਦਾ,,,
ਗੌਰਾਂ ਨੂੰ, ਸਖ਼ੀਆਂ ਛੇੜਦੀਆਂ, ਲਾੜਾ ਨਹੀਂ,,,,,,,,,,,,,,,,,,,

ਜਾ ਕੇ ਕਹਿ ਦੇ, ਬਾਬੁਲ ਨੂੰ ਹੁਣ, ਮੈਂ ਨੀ ਵਿਆਹ ਕਰਵਾਉਣਾ ਏ l
ਘਰ ਵਿੱਚ ਰੱਖ ਲੈ, ਮੈਨੂੰ ਜੇ ਤੈਂ, ਬੁੱਢੜੇ ਦੇ ਲੜ੍ਹ ਲਾਉਣਾ ਏ ll
ਚੰਗਾ ਵਰ, ਲੱਭ ਲੈਂਦਾ ਫੇਰ ਤਾਂ, ਏਹੋ ਵਿਚੋਲਾ ਪਾਉਣ ਦਾ,,,
ਗੌਰਾਂ ਨੂੰ, ਸਖ਼ੀਆਂ ਛੇੜਦੀਆਂ, ਲਾੜਾ ਨਹੀਂ,,,,,,,,,,,,,,,,,,,

ਓਹੋ ਚੰਗਾ ਹੈ, ਜਾਂ ਮਾੜ੍ਹਾ ਹੈ, ਮੇਰੇ ਦਿਲ ਦੀਆਂ, ਜਾਨਣ ਵਾਲਾ ਹੈ l
ਓਹ ਮਾਲਕ, ਤਿੰਨ ਤ੍ਰਿਲੋਕੀ ਦਾ, ਕੁੱਲ ਦੁਨੀਆਂ, ਦਾ ਰੱਖਵਾਲਾ ਹੈ ll
ਉਸਦੀ ਮਾਇਆ, ਓਹੀ ਜਾਣੇ, ਜਾਂ ਦਿਲ ਮੇਰਾ ਜਾਣਦਾ,,,
ਗੌਰਾਂ, ਕਹਿੰਦੀ ਸਖ਼ੀਆਂ ਨੂੰ, ਮੇਰਾ ਪਤੀ/ਭੋਲਾ, ਰੂਪ ਭਗਵਾਨ ਦਾ ll
ਗੌਰਾਂ ਨੂੰ, ਸਖੀਆਂ ਛੇੜਦੀਆਂ, ਲਾੜਾ ਨਹੀਂ,,,,,,,,,,,,,,,,,,,

ਮੇਰੀ ਕਿਸਮਤ, ਸਭ ਤੋਂ ਚੰਗੀ ਹੈ, ਜੋ ਨਾਲ, ਓਹਦੇ ਮੈਂ ਮੰਗੀ ਹੈ l
ਰਿੰਕੂ ਚੰਦਿਆਨੀ, ਆਖੇ ਜਿੰਦ ਮੇਰੀ, ਓਹਦੇ ਰੰਗਾਂ, ਵਿੱਚ ਰੰਗੀ ਹੈ ll
ਧੱਲੂ ਹਕਲਾ, ਕਹੇ ਨੀ ਮੌਜਾਂ, ਨਾਮ ਓਹਦੇ ਤੇ ਮਾਣਦਾ,,,
ਗੌਰਾਂ, ਕਹਿੰਦੀ ਸਖ਼ੀਆਂ ਨੂੰ, ਮੇਰਾ ਪਤੀ/ਭੋਲਾ ਰੂਪ ਭਗਵਾਨ ਦਾ ll
ਤੂੰ ਮਹਿਲਾਂ ਦੀ, ਰਾਣੀ ਨੀ ਓਹ, ਰਹਿਣ ਵਾਲਾ ਸ਼ਮਸ਼ਾਨ ਦਾ l
ਗੌਰਾਂ ਨੂੰ, ਸਖ਼ੀਆਂ ਛੇੜਦੀਆਂ, ਲਾੜਾ ਨਹੀਂ ਤੇਰੇ ਹਾਣਦਾ l

Leave a Comment