( ਬੰਮ ਬੰਮ ਭੋਲ਼ੇ, ਕੈਲਾਸ਼ ਪਤੀ ਜੀ,
ਬੰਮ ਬੰਮ ਭੋਲ਼ੇ ਗੌਰਾਂ ਪਤੀ ਜੀ ll )
ਮੱਥੇ ਤੇ, ਜੀਹਨੇ, ਚੰਦ ਸਜਾਇਆ l
ਕੈਲਾਸ਼ ਤੇ ਜੀਹਨੇ, ਡੇਰਾ ਲਾਇਆ ll
ਜਟਾ ਚੋਂ ਗੰਗਾ, ਵਗਾਉਂਦਾ ਏ, ਮੇਰਾ ਭੋਲਾ ਸ਼ੰਕਰ,
ਡੰਮ ਡੰਮ ਡੰਮਰੂ lll ਵਜਾਉਂਦਾ ਏ, ਮੇਰਾ ਭੋਲਾ ਸ਼ੰਕਰ ll
ਨੰਦੀ ਬੈਲ ਦੀ, ਕਰੇ ਸਵਾਰੀ,
ਪੂਜੇ ਜੇਹਨੂੰ, ਦੁਨੀਆਂ ਸਾਰੀ ll
ਫੁੱਲਾਂ ਦੀ ਥਾਂ lll, ਨਾਗਾਂ ਦੀ ਮਾਲਾ, ਪਾਉਂਦਾ ਏ,,,
ਡੰਮ ਡੰਮ ਡੰਮਰੂ lll ਵਜਾਉਂਦਾ ਏ, ਮੇਰਾ ਭੋਲਾ ਸ਼ੰਕਰ ll
ਤਨ ਤੇ ਬਾਘੰਬਰ, ਜਿਸ ਨੇ ਪਾਇਆ,
ਦੇਵੀ ਦੇਵ ਗੁਣ, ਉਸਦਾ ਗਾਇਆ ll
ਓਹ ਤਾਂ, ‘ਸਭ ਦੇ ਦਿਲ ਨੂੰ lll, ਭਾਉਂਦਾ ਏ,
ਮੇਰਾ ਭੋਲਾ ਸ਼ੰਕਰ,
ਡੰਮ ਡੰਮ ਡੰਮਰੂ lll ਵਜਾਉਂਦਾ ਏ, ਮੇਰਾ ਭੋਲਾ ਸ਼ੰਕਰ ll
ਜਦ ਸ਼ਿਵ ਭੋਲੇ ਦਾ, ਡੰਮਰੂ ਵੱਜਦਾ,
ਨੰਦੀ ਬੈਲ ਪਾ, ਝਾਂਜਰ ਨੱਚਦਾ ll
ਲੋਪੋਕੇ ਦਾ lll ਬਿੱਟੂ, ਗੁਲ ਸ਼ੰਕਰ ਜੇ ਗਾਉਂਦਾ ਏ,,,
ਡੰਮ ਡੰਮ ਡੰਮਰੂ lll ਵਜਾਉਂਦਾ ਏ, ਮੇਰਾ ਭੋਲਾ ਸ਼ੰਕਰ ll