कैलाशां उत्ते रैंदा बाबा वैद रोगियां दा / ਕੈਲਾਸ਼ਾਂ ਉੱਤੇ ਰਹਿੰਦਾ ਬਾਬਾ ਵੈਦ ਰੋਗੀਆਂ ਦਾ Bhajan Lyrics/भजन लिरिक्स

Shiv ji Bhajan Lyrics, Bhole Bhajan Lyrics/भजन लिरिक्स / शिव भजन

ਕੈਲਾਸ਼ਾਂ ਉੱਤੇ ਰਹਿੰਦਾ ਬਾਬਾ ਵੈਦ ਰੋਗੀਆਂ ਦਾ

ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ ਰੋਗੀਆਂ ਦਾ ॥
ਵੈਦ, ਰੋਗੀਆਂ ਦਾ ਬਾਬਾ, ਵੈਦ ਰੋਗੀਆਂ ਦਾ ॥
ਭੰਗ, ਪਿਆਲੇ ਪੀਂਦਾ ਬਾਬਾ, ਵੈਦ ਰੋਗੀਆਂ ਦਾ ॥
ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਭੋਲ਼ਾ, ਬੈਠਾ, ਧੂਣਾ ਲਾ ਕੇ ।
ਸਾਰੇ, ਕਰ ਲਓ, ਦਰਸ਼ਨ ਆ ਕੇ ॥
ਦੁਖੀਆਂ ਦੇ, ਰੋਗ ਮਿਟਾਉਂਦਾ ਬਾਬਾ, ਵੈਦ ਰੋਗੀਆਂ ਦਾ ।
ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

Bhajan  भोले दी बारात-5 भजन लिरिक्स

ਸਭ, ਭਗਤਾਂ ਨੇ, ਕਰਮ ਕਮਾਇਆ ।
ਭੋਲ੍ਹੇ, ਬਾਬਾ ਨੇ, ਦਰਸ਼ ਦਿਖਾਇਆ ॥
ਨਾਮ ਦੀ, ਮਾਲਾ ਜਪਾਉਂਦਾ ਬਾਬਾ, ਵੈਦ ਰੋਗੀਆਂ ਦਾ ।
ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਮੈਂ ਤਾਂ, ਏਹੇ, ਸਾਰੀ ਜਿੰਦਗੀ ।
ਭੋਲ੍ਹੇ, ਉੱਤੋਂ, ਵਾਰੀ ਜਿੰਦਗੀ ॥
ਓ ਅੰਗ ਸੰਗ, ਮੇਰੇ ਰਹਿੰਦਾ ਬਾਬਾ, ਵੈਦ ਰੋਗੀਆਂ ਦਾ ।
ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਜਨਮ, ਮਰਨ ਦੇ, ਗੇੜ ਹੈ ਕੱਟਦਾ ।
ਜੋ ਵੀ, ਏਹਦੇ, ਦਰ ਤੇ ਝੁੱਕਦਾ ॥
ਅੰਤਰ ਗਿਆਨ ਦੀ, ਜੋਤ ਜਗਾਉਂਦਾ ਬਾਬਾ, ਵੈਦ ਰੋਗੀਆਂ ਦਾ ।
ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

Bhajan  ਬੰਮ ਬੰਮ ਭੋਲ਼ੇ ਬੋਲ ਜੋਗੀਆਂ भजन लिरिक्स

ਏਸ, ਵੈਦ ਦੀ, ਫੀਸ ਕੋਈ ਨਾ ।
ਮੰਗਦਾ, ਦੱਸ ਜਾਂ, ਬੀਸ ਕੋਈ ਨਾ ॥
ਓ ਭਗਤੋ, ਏਹਦੀ ਰੀਸ ਕੋਈ ਨਾ ਬਾਬਾ, ਵੈਦ ਰੋਗੀਆਂ ਦਾ ।
ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਏਸ, ਵੈਦ ਦੀ, ਧੰਨ ਕਮਾਈ ।
ਸਭ, ਰੋਗਾਂ ਦੀ, ਦੇਵੇ ਦਵਾਈ ॥
ਏਹਨੂੰ ਮੰਨਦੀ, ਕੁੱਲ ਖ਼ੁਦਾਈ ਬਾਬਾ, ਵੈਦ ਰੋਗੀਆਂ ਦਾ ।
ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

Leave a Comment