जय शंकर कैलाश पति/ਜੈ ਸ਼ੰਕਰ ਕੈਲਾਸ਼ ਪਤੀ ਜੈ ਗੌਰਾਂ ਜੈ ਪਾਰਵਤੀ भजन लिरिक्स

ਜੈ ਸ਼ੰਕਰ ਕੈਲਾਸ਼ ਪਤੀ ਜੈ ਗੌਰਾਂ ਜੈ ਪਾਰਵਤੀ

( ਕੋਰਸ ‘ਚ ਹੀ ਗਾਣਾ ਅਤੇ ਕੋਰਸ ਵੀ ਗਾਣਾ )
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ ਜੈ ਪਾਰਵਤੀ ll

ਸਾਡੇ ਤਾਂ, ਵੇਹੜੇ ਵਿੱਚ, ਪਿੱਤਲ ਪ੍ਰਾਤਾਂ l
ਸਾਡੀ ਤੇ, ਗੌਰਾਂ ਦੀਆਂ, ਉੱਚੀਆਂ ਨੇ ਜਾਤਾਂ l
ਤੁਹਾਡੀ ਤਾਂ, ਜਾਤ ਕੋਈ ਨਹੀਂ,
ਸ਼ਿਵ ਸ਼ੰਕਰ ਜੀ, ਤੁਹਾਡੀ ਤਾਂ, ਜਾਤ ਕੋਈਨਹੀਂ l
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ,

ਸਾਡੇ ਤਾਂ, ਵੇਹੜੇ ਵਿੱਚ, ਵੱਜਦੀ ਏ ਢੋਲਕੀ l
ਅਸੀਂ ਤਾਂ, ਸੁਣਿਆਂ ਲਾੜ੍ਹਾ, ਭੰਗੀ ਤੇ ਪੋਸਤੀ l
ਏਹ ਗੱਲ, ਬਣਦੀ ਨਹੀਂ,,
ਓ ਨਾਰਦ ਜੀ, ਏਹ ਗੱਲ, ਬਣਦੀ ਨਹੀਂ l
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ,

ਸਾਡੇ ਤਾਂ, ਵੇਹੜੇ ਵਿੱਚ, ਲੱਗੀ ਹੈ ਚਾਨਣੀ l
ਅਸੀਂ ਤਾਂ, ਸੁਣਿਆਂ ਲਾੜ੍ਹਾ, ਸਰਪਾਂ ਦਾ ਮਾਂਝ ਨੀ l
ਏਹ ਗੱਲ, ਬਣਦੀ ਨਹੀਂ,
ਓ ਨਾਰਦ ਜੀ, ਏਹ ਗੱਲ, ਬਣਦੀ ਨਹੀਂ l
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ,

Bhajan  आज साडे नाल भगडा पा भोलया/ਅੱਜ ਸਾਡੇ ਨਾਲ ਭੰਗੜਾ ਪਾ ਭੋਲਿਆ भजन लिरिक्स

ਸਾਡੇ ਤਾਂ, ਵੇਹੜੇ ਵਿੱਚ, ਡੱਬਾ ਕਤੂਰਾ l
ਮਾਰਿਆ, ਕੱਛਾਂ ਮੁੰਢੇ, ਅੱਕ ਧਤੂਰਾ l
ਪੋਸਤੀ, ਨਗਰੀ ਆਏ,
ਸ਼ਿਵ ਸ਼ੰਕਰ ਜੀ, ਭੰਗ ਨੂੰ, ਰਗੜੇ ਲਾਏ l
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ,

ਸਾਡੇ ਤਾਂ, ਵੇਹੜੇ ਵਿੱਚ, ਭਰਿਆ ਏ ਘਿਓ ਵੇ l
ਨਾ ਤੇਰੀ, ਮਾਂ ਲਾੜ੍ਹਿਆ, ਨਾ ਤੇਰਾ ਪਿਓ ਏ l
ਏਹ ਗੱਲ, ਬਣਦੀ ਨਹੀਂ,
ਓ ਨਾਰਦ ਜੀ, ਏਹ ਗੱਲ, ਬਣਦੀ ਨਹੀਂ l
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ,

ਲੱਜ ਤਾਂ, ਪਾਈ ਅਸੀਂ, ਆਪਣੇ ਖੂਨ ਨੂੰ l
ਗੌਰਾਂ ਤਾਂ, ਦਿੱਤੀ ਅਸੀਂ, ਨਾਰਦ ਦੇ ਮੂੰਹ ਨੂੰ l
ਤੁਹਾਨੂੰ ਤਾਂ, ਜਾਣਦੇ ਨਹੀਂ,
ਸ਼ਿਵ ਸ਼ੰਕਰ ਜੀ, ਤੁਹਾਨੂੰ ਤਾਂ, ਜਾਣਦੇ ਨਹੀਂ l
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ,

ਸਾਡੀ ਤਾਂ, ਗੌਰਾਂ ਦਾ, ਚੰਨ ਜੇਹਾ ਮੁੱਖੜਾ l
ਤੁਹਾਡੇ ਤਾਂ, ਗਲ਼ ਵਿੱਚ, ਨਾਗ ਲਟਕਦਾ l
ਸਾਡੀ ਤਾਂ, ਗੌਰਾਂ ਡਰ ਗਈ,
ਸ਼ਿਵ ਸ਼ੰਕਰ ਜੀ, ਸਾਡੀ ਤਾਂ, ਗੌਰਾਂ ਡਰ ਗਈ l
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ,

Bhajan  ਮੁੱਲ ਨਾ ਕੋਈ ਲੱਗੇ, ਨਾਮ ਲੈਣਾ ਚਾਹੀਦਾ ll भजन लिरिक्स

ਸਾਡੀ ਤਾਂ, ਗੌਰਾਂ ਹੱਥ, ਚੂੜਾ ਛਣਕਦਾ l
ਤੁਹਾਡੇ ਤਾਂ, ਗੱਜ ਗੱਜ, ਦਾੜ੍ਹਾ ਲਮਕਦਾ l
ਸਾਡੀ ਤਾਂ, ਗੌਰਾਂ ਹੱਸ ਪਈ,
ਸ਼ਿਵ ਸ਼ੰਕਰ ਜੀ, ਸਾਡੀ ਤਾਂ, ਗੌਰਾਂ ਹੱਸ ਪਈ l
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ,

ਜਦੋਂ ਸੀ, ਸ਼ਿਵ ਜੀ ਨੇ, ਬਿਗੁਲ ਵਜਾਇਆ l
੩੩ ਕਰੋੜ ਦੇਵੀ, ਦੇਵਤਾ ਆਇਆ l
ਗੌਰਾਂ ਦੀ, ਜੰਞ ਸੱਜ ਗਈ,
ਸ਼ਿਵ ਸ਼ੰਕਰ ਜੀ, ਗੌਰਾਂ ਦੀ ਜੰਞ ਸੱਜ ਗਈ l
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ,

ਅੱਗੇ ਅੱਗੇ, ਗੌਰਾਂ, ਪਿੱਛੇ ਪਿੱਛੇ ਸ਼ਿਵ ਜੀ l
ਜੋੜੀ ਤਾਂ, ਸੋਹਣੀ ਬਣ ਗਈ,
ਸ਼ਿਵ ਸ਼ੰਕਰ ਜੀ,
ਜੋੜੀ ਤਾਂ, ਸੋਹਣੀ ਬਣ ਗਈ l
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ,

Leave a Comment