ਸ਼ੰਕਰ ਜੀ ਦਾ ਵਿਆਹ
( ਸਹੇਲੀਆਂ ਦਾ ਪਹਿਲਾ ਟੋਲਾ )
ਓ ਗੌਰਜਾਂ ਦਾ ਲਾੜ੍ਹਾ, ਜੀਹਦੇ ਗੱਜ ਗੱਜ ਦਾਹੜਾ l
ਗਲ਼, ਪੈ ਗਿਆ ਪੁਆੜਾ, ਕੰਮ ਹੋਇਆ ਬੜਾ ਮਾੜਾ l
ਗੌਰਾਂ, ਏਹੋ ਪ੍ਰੌਹਣਾ ਤੈਨੂੰ, ਲੱਭਿਆ ਨੀ ਹੋਰ ਕੋਈ, ਲੱਭਿਆ ਈ ਨਾ l
ਤੂੰ ਨੀ ਭੋਲ਼ੇ, ਦੇ ਨਾਲ ਜੱਚਦੀ, ਨੀ ਤੇਰੇ ਨਾਲ, ਜੱਚੇ ਵੀ ਨਾ l
ਓ ਗੌਰਜਾਂ ਦਾ ਲਾੜ੍ਹਾ, ਜੀਹਦੇ ਗੱਜ ਗੱਜ ਦਾਹੜਾ ll
( ਸਹੇਲੀਆਂ ਦਾ ਦੂਜਾ ਟੋਲਾ )
ਓ ਬੈਠਾ, ਮੱਲ੍ਹ ਕੇ, ਭਬੂਤੀਆਂ,( ਸੁਣ ਗੌਰਾਂ ) l
ਨੀ ਏਹ, ਗੱਲਾਂ ਨਹੀਓਂ ਝੂਠੀਆਂ,( ਸੁਣ ਗੌਰਾਂ ) ll
ਨੀ ਗਲ਼, ਸੱਪ ਲਮਕਾਏ ਨੇ,( ਸੁਣ ਗੌਰਾਂ ) l
ਸ਼ਮ,ਸ਼ਾਨੀ ਡੇਰੇ, ਲਾਏ ਨੇ,( ਸੁਣ ਗੌਰਾਂ ) ll
ਨੀ ਏਹ, ਗੱਲਾਂ ਨਹੀਓਂ, ਝੂਠੀਆਂ,( ਸੁਣ ਗੌਰਾਂ ) l
ਓ ਬੈਠਾ, ਮੱਲ੍ਹ ਕੇ, ਭਬੂਤੀਆਂ,( ਸੁਣ ਗੌਰਾਂ ) ll
ਓ ਗਲ਼, ਨਾਗਾਂ ਵਾਲਾ, ਹਾਰ ਏ,( ਸੁਣ ਗੌਰਾਂ ) l
ਹੋਇਆ, ਬੈਲ ਤੇ, ਸਵਾਰ ਏ,( ਸੁਣ ਗੌਰਾਂ ) ll
ਬਾਬੁਲ, ਜ਼ੁਲਮ ਕਮਾਇਆ ਏ,( ਸੁਣ ਗੌਰਾਂ ) l
ਬੁੱਢਾ, ਤੇਰੇ ਲੜ੍ਹ, ਲਾਇਆ ਏ,( ਸੁਣ ਗੌਰਾਂ ) ll
ਨੀ ਏਹ, ਗੱਲਾਂ ਨਹੀਓਂ, ਝੂਠੀਆਂ,( ਸੁਣ ਗੌਰਾਂ ) l
ਓ ਬੈਠਾ, ਮੱਲ੍ਹ ਕੇ, ਭਬੂਤੀਆਂ,( ਸੁਣ ਗੌਰਾਂ ) ll
ਆਏ, ਨਾਲ ਦੋ, ਨਿਆਣੇ ਨੇ,( ਸੁਣ ਗੌਰਾਂ ) l
ਨੀ ਓਹ, ਦੋਨੋਂ ਭੁੱਖਣ, ਭਾਣੇ ਨੇ,( ਸੁਣ ਗੌਰਾਂ ) ll
ਨਾਲ, ਸ਼ੁੱਕਰ ਤੇ, ਸਨਿੱਚਰ,( ਸੁਣ ਗੌਰਾਂ ) l
ਓਹਨਾਂ ਨੂੰ, ਖਾਣ ਦਾ ਏ, ਫ਼ਿਕਰ,( ਸੁਣ ਗੌਰਾਂ ) ll
ਨੀ ਏਹ, ਗੱਲਾਂ ਨਹੀਓਂ, ਝੂਠੀਆਂ,( ਸੁਣ ਗੌਰਾਂ ) l
ਓ ਬੈਠਾ, ਮੱਲ੍ਹ ਕੇ, ਭਬੂਤੀਆਂ,( ਸੁਣ ਗੌਰਾਂ ) ll
( ਸਹੇਲੀਆਂ ਦਾ ਤੀਜਾ ਟੋਲਾ )
ਸੁਣ ਨੀ ਗੌਰਾਂ, ਗੌਰਾਂ ਨੀ ਅੜੀਏ ll,
ਬੁੱਢੜਾ, ਤੇਰਾ ਪ੍ਰਾਹੁਣਾ ਨੀ,
ਜੀਹਦੇ, ਨਾਲ ਤੇਰਾ ਕਾਰਜ਼,( ਰਚਾਉਣਾ ਨੀ ) lll
ਨਾ ਓਹ ਲੰਬਾ, ਨਾ ਓਹ ਮੱਧਰਾ ll,
ਨਾ ਓਹ ਲੱਗਦਾ, ਬੌਣਾ ਨੀ,
ਜੀਹਦੇ, ਨਾਲ ਤੇਰਾ ਕਾਰਜ਼,( ਰਚਾਉਣਾ ਨੀ ) lll
( ਸ਼ੰਕਰ ਜੀ ਦੇ ਉਦਾਸ ਦਿਲ ਦੀ ਹੂਕ )
ਜਿਸ ਵੇਲੇ ਮੈਂ, ਤੈਨੂੰ ਸਿਮਰਾਂ, ਓਸ ਵੇਲੇ ਮੇਰੇ ਕੋਲ ll,
ਓ ਲੋਕੋ, ਤੋੜ ਨਾ ਦਈਓ,( ਗੌਰਾਂ ਦੇ ਨਾਲੋਂ ਡੋਰ ) lll
ਕਿੱਧਰੋਂ ਆਈਆਂ, ਕਾਲੀਆਂ ਕੋਇਲਾਂ,
ਕਿੱਧਰੋਂ ਆਏ ਮੋਰ ll,
ਓ ਲੋਕੋ, ਤੋੜ ਨਾ ਦਈਓ, ਗੌਰਾਂ ਦੇ ਨਾਲੋਂ ਡੋਰ ll
( ਗੌਰਾਂ ਮਾਂ ਦੇ ਉਦਾਸ ਦਿਲ ਦੀ ਹੂਕ )
ਜਿਸ ਵੇਲੇ ਮੈਂ, ਤੁਹਾਨੂੰ ਸਿਮਰਾਂ, ਓਸ ਵੇਲੇ ਮੇਰੇ ਕੋਲ ll
ਓ ਲੋਕੋ, ਤੋੜ ਨਾ ਦਈਓ, ਭੋਲੇ ਦੇ ਨਾਲੋਂ ਡੋਰ ll
ਉੱਤਰੋਂ ਆਈਆਂ, ਕਾਲੀਆਂ ਕੋਇਲਾਂ,
ਪੱਛਮੋਂ ਆਏ ਮੋਰ ll
ਓ ਲੋਕੋ, ਤੋੜ ਨਾ ਦਈਓ, ਪਿਆਰ ਵਾਲੀ ਡੋਰ ll
ਓ ਲੋਕੋ, ਤੋੜ ਨਾ ਦਈਓ, ਭੋਲੇ ਦੇ ਨਾਲੋਂ ਡੋਰ ll
( ਗੌਰਾਂ ਦੇ ਘਰ ਸਹੇਲੀਆਂ ਦੀਆਂ ਸਿੱਠਣੀਆਂ )
ਸਾਡੇ ਤਾਂ, ਵੇਹੜੇ ਵਿੱਚ, ਵੱਜਦੀ ਏ ਢੋਲਕੀ,
ਅਸੀਂ ਤਾਂ, ਸੁਣਿਆਂ ਲਾੜ੍ਹਾ, ਭੰਗੀ ਤੇ ਪੋਸਤੀ ll
ਏਹ ਗੱਲ, ਜੱਚਦੀ ਨਹੀਂ,
ਵੇ ਜੀਜਿਆ, ਏਹ ਗੱਲ, ਜੱਚਦੀ ਨਹੀਂ ll
ਸਾਡੇ ਤਾਂ, ਵੇਹੜੇ ਵਿੱਚ, ਪਿੱਤਲ ਪ੍ਰਾਤਾਂ,
ਸਾਡੀ ਤੇ, ਗੌਰਾਂ ਦੀਆਂ, ਉੱਚੀਆਂ ਨੇ ਜਾਤਾਂ ll
ਤੇਰੀ ਕੋਈ, ਜਾਤ ਨਹੀਂ,
ਵੇ ਜੀਜਿਆ, ਏਹ ਗੱਲ, ਜੱਚਦੀ ਨਹੀਂ ll
ਸਾਡੇ ਤਾਂ, ਵੇਹੜੇ ਵਿੱਚ, ਭਰਿਆ ਏ ਘਿਓ ਵੇ,
ਨਾ ਤੇਰੀ, ਮਾਂ ਲਾੜ੍ਹਿਆ, ਨਾ ਤੇਰਾ ਪਿਓ ਏ ll
ਏਹ ਗੱਲ, ਜੱਚਦੀ ਨਹੀਂ,,
ਵੇ ਜੀਜਿਆ, ਏਹ ਗੱਲ ਜੱਚਦੀ ਨਹੀਂ ll
( ਫੇਰਿਆਂ ਤੋਂ ਬਾਦ ਭੋਲ਼ੇ ਜੀ ਦੇ ਛੰਦ )
ਸੁਣ, ਜੀਜਿਆ ਵੇ, ਸਾਨੂੰ ਛੰਦ ਸੁਣਾ ਕੇ ਜਾਈਂ ll
ਆ ਬਹਿ ਜਾਓ, ਸਾਲੀਓ ਨੀ, ਤੁਹਾਨੂੰ ਛੰਦ ਸੁਣਾ ਕੇ ਜਾਊਂ ll
ਛੰਦ ਪਰਾਗੇ, ਆਈਏ ਜਾਈਏ, ਛੰਦ ਪਰਾਗੇ ਕੰਧ ll,
ਛੰਦ ਮੈਂ ਤੁਹਾਨੂੰ, ਫੇਰ ਸੁਣਾਊਂ, ਪਹਿਲਾਂ ਰਗੜੋ ਮੇਰੀ ਭੰਗ,
ਓ ਬਹਿ ਜਾਓ, ਸਾਲਿਓ ਨੀ, ਤੁਹਾਨੂੰ ਛੰਦ ਸੁਣਾ ਕੇ ਜਾਊਂ ll
ਛੰਦ ਪਰਾਗੇ, ਆਈਏ ਜਾਈਏ, ਛੰਦ ਪਰਾਗੇ ਕੁਲਫ਼ਾ ll,
ਛੰਦ ਮੈਂ ਤੁਹਾਨੂੰ, ਫੇਰ ਸੁਣਾਊਂ, ਪਹਿਲਾਂ ਭਰ ਦਿਓ ਮੇਰਾ ਸੁਲਫ਼ਾ,
ਓ ਬਹਿ ਜਾਓ, ਸਾਲਿਓ ਨੀ, ਤੁਹਾਨੂੰ ਛੰਦ ਸੁਣਾ ਕੇ ਜਾਊਂ ll
ਛੰਦ ਪਰਾਗੇ, ਆਈਏ ਜਾਈਏ, ਛੰਦ ਪਰਾਗੇ ਤਰ ll,
ਤੁਸੀਂ ਤੇ ਜ਼ੋਰ, ਵਥੇਰਾ ਲਾਇਆ ll ਪਰ ਸੰਯੋਗ ਜ਼ੋਰਾਵਰ,
ਓ ਬਹਿ ਜਾਓ, ਸਾਲਿਓ ਨੀ, ਤੁਹਾਨੂੰ ਛੰਦ ਸੁਣਾ ਕੇ ਜਾਊਂ ll
( ਡੋਲੀ ਵਿਦਾਈ ਵੇਲੇ )
ਸਾਡਾ, ਚਿੜੀਆਂ ਦਾ ਚੰਬਾ ਵੇ, ਬਾਬੁਲ ਅਸਾਂ ਉੱਡ ਜਾਣਾ l
ਸਾਡੀ, ਲੰਮੀ ਉੱਡਾਰੀ ਵੇ, ਖੌਰੇ ਕੇਹੜੇ ਦੇਸ਼ ਜਾਣਾ l
ਤੇਰੇ, ਮਹਿਲਾਂ ਦੇ, ਵਿੱਚ ਵਿੱਚ ਵੇ, ਬਾਬੁਲ ਡੋਲਾ, ਨਹੀਓਂ ਲੰਘਦਾ l
ਇੱਕ, ਇੱਟ ਪੁੱਟਵਾ ਦੇ ਮਾਂ, ਨੀ ਧੀਏ ਘਰ ਜਾ ਆਪਣੇ l
ਸਾਡਾ, ਚਿੜੀਆਂ ਦਾ ਚੰਬਾ ਵੇ, ਬਾਬੁਲ ਅਸਾਂ ਉੱਡ ਜਾਣਾ l
( ਬਰਾਤੀਆਂ ਦੀ ਖੁਸ਼ੀ )
ਲੇ ਜਾਏਂਗੇ, ਲੇ ਜਾਏਂਗੇ, ਸੱਪਾਂ ਵਾਲੇ, ਗੌਰਾਂ ਕੋ ਲੇ ਜਾਏਂਗੇ ll
ਲੇ ਜਾਏਂਗੇ, ਲੇ ਜਾਏਂਗੇ, ਭੋਲ਼ੇ ਨਾਥ, ਗੌਰਾਂ ਕੋ ਲੇ ਜਾਏਂਗੇ l
ਲੇ ਜਾਏਂਗੇ, ਲੇ ਜਾਏਂਗੇ, ਕੈਲਾਸ਼ ਵਾਲੇ, ਗੌਰਾਂ ਕੋ ਲੇ ਜਾਏਂਗੇ l
ਕੈਲਾਸ਼ ਵਾਲੇ, ਗੌਰਾਂ ਕੋ ਲੇ ਜਾਏਂਗੇ ll