ਭੋਲੇ ਦੇ ਵਿਆਹ ਦੇ ਵਿੱਚ ਨੱਚਣਾ
ਨੱਚਣਾ ਨੱਚਣਾ,
ਭੋਲੇ ਦੇ, ਵਿਆਹ ਦੇ ਵਿੱਚ ਨੱਚਣਾ l
ਨੱਚਣਾ ਨੱਚਣਾ,
ਮਹਾਂਦੇਵ ਦੇ, ਵਿਆਹ ਦੇ ਵਿੱਚ ਨੱਚਣਾ ll
ਰੱਜ ਰੱਜ ਕੇ, ਅਸੀਂ ਖੁਸ਼ੀਆਂ ਮਨਾਉਣੀਆਂ
ਨੱਚ ਨੱਚ, ਅੱਜ ਨਹੀਓਂ ਥੱਕਣਾ
ਨੱਚਣਾ ਨੱਚਣਾ, ਭੋਲੇ ਦੇ
ਗੌਰਾਂ ਮਾਂ ਦੇ, ਵੇਹੜੇ ਵਿੱਚ, ਲੱਗਿਆਂ ਨੇ ਰੌਣਕਾਂ,
ਦੇਵੀ ਦੇਵਤੇ ਵੀ, ਅੱਜ ਆਏ ਨੇ l
ਬ੍ਰਹਮਾ, ਵਿਸ਼ਨੂੰ ਵੀ ਅੱਜ, ਫ਼ੁੱਲ ਵਰਸਾਉਂਦੇ,
ਖੁਸ਼ੀਆਂ ‘ਚ, ਫ਼ੁੱਲੇ ਨਾ ਸਮਾਏ ਨੇ ll
ਗ਼ਮ ਨਾ ਗ਼ਮ ਨਾ ll
ਚਾਰ ਚੁਫ਼ੇਰੇ ਅੱਜ, ਖੁਸ਼ੀਆਂ ਹੀ ਖੁਸ਼ੀਆਂ ਨੇ,
ਕਿਸੇ, ਗੱਲ ਦਾ ਵੀ, ਕੋਈ ਗ਼ਮ ਨਾ,
ਨੱਚਣਾ ਨੱ ਚਣਾ, ਭੋਲੇ ਦੇ…
ਬੈਲ ਉੱਤੇ, ਚੜ੍ਹ ਕੇ, ਵਿਆਹੁਣ ਆਇਆ, ਗੌਰਾਂ ਮਾਂ ਨੂੰ,
ਅੱਜ ਸਾਰੀ, ਦੁਨੀਆਂ ਦਾ ਬਾਲੀ ਏ l
ਭੂਤ ਤੇ, ਪ੍ਰੇਤ ਅੱਜ, ਆਏ ਨੇ ਬਰਾਤੀ,
ਜੰਞ ਸਾਰੇ, ਜੱਗ ਤੋਂ ਨਿਰਾਲੀ ਏ ll
ਰੱਖਣਾ ਰੱਖਣਾ ll,
ਦਿਲ ਦੀਆਂ, ਰੀਝਾਂ ਅੱਜ, ਕਰਨੀਆਂ ਪੂਰੀਆਂ,
ਚਾਅ ਨਾ, ਲੁਕਾ ਕੇ, ਕੋਈ ਰੱਖਣਾ,
ਨੱਚਣਾ ਨੱਚਣਾ, ਭੋਲੇ ਦੇ,
ਡੰਮ ਡੰਮ, ਡੰਮ ਡੰਮ, ਡੰਮਰੂ ਹੈ ਵੱਜਦਾ,
ਮਸਤੀ ਦਾ, ਰੰਗ ਐਸਾ ਚੜ੍ਹਿਆ l
ਹੋ ਕੇ, ਮਲੰਗ ਅੱਜ, ਨੱਚਦੇ ਬਰਾਤੀ,
ਲੋਟਾ, ਭੰਗ ਵਾਲਾ, ਹੱਥ ਵਿੱਚ ਫੜ੍ਹਿਆ ll
ਸੱਖਣਾ ਸੱਖਣਾ ll
ਰਾਜੂ ਵੀ, ਦੀਵਾਨਾ ਹੋ ਕੇ, ਝੂਮ ਔਰ ਨੱਚੇ ਗਾਏ ,
ਚਾਅ, ਚੜ੍ਹਿਆ ਹੈ, ਅੱਜ ਸੱਖਣਾ,
ਨੱਚਣਾ ਨੱਚਣਾ, ਭੋਲੇ ਦੇ….