ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ
ਭੋਲ਼ੇ ਨਾਥ ਦੀ, ਤੱਕੜੀ ਦੇਂਦੀ , ਪੂਰਾ ਪੂਰਾ ਤੋਲ ਜੋਗੀਆ, ‘ਬੰਮ ਬੰਮ’…
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ…
ਭੋਲ਼ੇ ਨਾਥ ਨੂੰ, ਜਿਸ ਨੇ ਧਿਆਇਆ, ਉਸ ਤੇ ਕਸ਼ਟ, ਜ਼ਰਾ ਨਾ ਆਇਆ
ਭੋਲ਼ੇ ਨਾਥ ਦੀ, ਪੂਜਾ ਕਰਕੇ, ਦੀਨ ਦੁਖੀ ਨੇ, ਕਸ਼ਟ ਮੁਕਾਇਆ
ਭੋਲ਼ੇ ਨਾਥ ਦੀ, ਕਿਰਪਾ ਦਾ ਨਾ , ਜੱਗ ਤੇ ਕੋਈ ਮੋਲ ਜੋਗੀਆ, ‘ਬੰਮ ਬੰਮ’…
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ…
ਭੋਲ਼ੇ ਨਾਥ, ਬਾਬਾ ਬਰਫ਼ਾਨੀ, ਦਿਲ ਦੀਆਂ ਜਾਣੇ, ਆਪ ਗਿਆਨੀ
ਗਲ਼ ਵਿੱਚ ਨਾਗ, ਤੇ ਹੱਥ ਵਿੱਚ ਡੰਮਰੂ, ਭੋਲ਼ੇ ਨਾਥ ਦੀ, ਖ਼ਾਸ ਨਿਸ਼ਾਨੀ
ਜੱਗ ਤੇ ਪਾਪ, ਮਿਟਾਵਣ ਦੇ ਲਈ ਲਵੇ, ਤੀਜਾ ਨੇਤਰ ਖੋਲ੍ਹ, ‘ਬੰਮ ਬੰਮ’…
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ…
ਸੁੱਖ ਮਲਸੀਆਂ, ਵਾਲਾ ਕਹਿੰਦਾ, ਓਮ ਓਮ ਜਦ, ਕੰਨ ਵਿੱਚ ਪੈਂਦਾ
ਭਗਤਾਂ ਨੂੰ, ਚੜ੍ਹ ਜਾਂਦੀ ਮਸਤੀ, ਰਹਿਮਤ ਦਾ ਮੀਂਹ, ਸਭ ਤੇ ਪੈਂਦਾ
ਚਿਮਟਾ ਵੱਜਦਾ, ਡੰਮਰੂ ਵੱਜਦਾ , ਨਾਲੇ ਵੱਜਦਾ ਢੋਲ ਜੋਗੀਆ, ‘ਬੰਮ ਬੰਮ’…
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ…