ਪੈਂਦੀਆਂ ਨੇ ਬੋਲੀਆਂ ਤੇ ਕਿੱਦਾਂ ਨੱਚਦਾ
ਆਪਣੇ ਵਿਆਹ ਤੇ ਭੋਲ਼ਾ ਆਪ ਨੱਚਦਾ
ਬੰਮ ਭੋਲ਼ੇ ਹੋ ਬੰਮ ਭੋਲ਼ੇ )
ਗੌਰਾਂ ਨੱਚਦੀ ਨਾਲੇ ਸ਼ਿਵ ਨੱਚਦੇ
ਨੱਚਦੀ ਕੈਲਾਸ਼ਾਂ ਦੀ ਸਾਰੀ ਨਗਰੀ
ਬੰਮ ਭੋਲ਼ੇ ਹੋ ਬੰਮ ਭੋਲ਼ੇ
ਪੈਂਦੀਆਂ ਨੇ ਬੋਲੀਆਂ ਤੇ
ਰਾਧਾ ਨੱਚਦੀ ਨਾਲੇ ਸ਼ਿਆਮ ਨੱਚਦੇ
ਨੱਚਦੀ ਗੋਕੁਲ ਦੀ ਸਾਰੀ ਨਗਰੀ
ਬੰਮ ਭੋਲ਼ੇ ਹੋ ਬੰਮ ਭੋਲ਼ੇ
ਪੈਂਦੀਆਂ ਨੇ ਬੋਲੀਆਂ ਤੇ
ਸੀਤਾ ਨੱਚਦੀ ਨਾਲੇ ਰਾਮ ਨੱਚਦੇ
ਨੱਚਦੀ ਅਯੋਧਿਆ ਦੀ ਸਾਰੀ ਨਗਰੀ
ਬੰਮ ਭੋਲ਼ੇ ਹੋ ਬੰਮ ਭੋਲ਼ੇ
ਪੈਂਦੀਆਂ ਨੇ ਬੋਲੀਆਂ ਤੇ
ਲਕਸ਼ਮੀ ਨੱਚਦੀ ਨਾਲੇ ਵਿਸ਼ਨੂੰ ਨੱਚਦੇ
ਨੱਚਦੀ ਬੈਕੁੰਠ ਦੀ ਸਾਰੀ ਨਗਰੀ
ਬੰਮ ਭੋਲ਼ੇ ਹੋ ਬੰਮ ਭੋਲ਼ੇ
ਪੈਂਦੀਆਂ ਨੇ ਬੋਲੀਆਂ ਤੇ
ਸਰਸਵਤੀ ਨੱਚਦੀ ਨਾਲੇ ਬ੍ਰਹਮਾ ਨੱਚਦੇ
ਨੱਚਦੀ ਸ੍ਰਿਸ਼ਟੀ ਦੀ ਸਾਰੀ ਨਗਰੀ
ਬੰਮ ਭੋਲ਼ੇ ਹੋ ਬੰਮ ਭੋਲ਼ੇ
ਪੈਂਦੀਆਂ ਨੇ ਬੋਲੀਆਂ ਤੇ