ਸਭ ਦੀ ਸੁਣਦਾ ਭੋਲਾ ਸ਼ੰਕਰ ਜੋ ਵੀ ਸ਼ਰਨ ਵਿੱਚ ਆਏ Bhajan Lyrics

ਸਭ ਦੀ ਸੁਣਦਾ ਭੋਲਾ ਸ਼ੰਕਰ ਜੋ ਵੀ ਸ਼ਰਨ ਵਿੱਚ ਆਏ
ਓਮ ਨਮੋ ਸ਼ਿਵਾਏ ਓਮ ਨਮੋ ਸਿਵਾਏ

ਦੇਵੀ ਦੇਵਤੇ ਦਾਨਵ ਪੂਜਣ
ਭੂਤ ਪ੍ਰੇਤ ਤੇ ਮਾਨਵ ਪੂਜਣ
ਸਭ ਦੀ ਸੁਣਦਾ ਭੋਲਾ ਸ਼ੰਕਰ ਖਾਲੀ ਕੋਈ ਨਾ ਜਾਏ
ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ

ਧੰਨ ਦੌਲਤਾਂ ਕਾਰਾਂ ਦਿੰਦਾ
ਸਭ ਨੂੰ ਮੌਜ ਬਹਾਰਾਂ ਦਿੰਦਾ
ਮਹਿਲ ਮੁਨਾਰੇ ਸਭ ਨੂੰ ਦੇ ਕੇ ਡੇਰੇ ਗੁਫਾ ਵਿੱਚ ਲਾਏ
ਓਮ ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ

ਆਓ ਸ਼ਿਵ ਦਾ ਧਿਆਨ ਲਗਾਈਏ
ਨਾਲ ‘ਗਗਨ’ ਦੇ ਮਹਿਮਾ ਗਾਈਏ
‘ਕਰਮਾ ਰੋਪੜ ਵਾਲਾ’ ਕਹਿੰਦਾ ਹੋਰ ਨਾ ਦਿਲ ਨੂੰ ਭਾਏ
ਓਮ ਨਮੋ ਸਿਵਾਏ ਓਮ ਨਮੋ ਸ਼ਿਵਾਏ

Bhajan  इठलाती हुई बलखाती हुई चली पनिया भरने शिव नार, भजन लिरिक्स

.

Video song
Shiv ji Bhajan Lyrics

Leave a Comment