ਏਹ, ਲਿੱਬੜਿਆ, ਸਿਬੜਿਆ ਜੋਗੀ भजन लिरिक्स

ਏਹ, ਲਿੱਬੜਿਆ, ਸਿਬੜਿਆ ਜੋਗੀ,,,,
ਏਹ, ਲਿੱਬੜਿਆ, ਸਿਬੜਿਆ ਜੋਗੀ,
ਨੀ ਗੌਰਾਂ ਤੇਰਾ, ਕੀ ਲੱਗਦਾ ll
ਨੀ ਤੂੰ, ਜੀਹਦੇ, ਜੋਗੀ ਹੋ ਗਈ,
ਜੀਹਦੇ, ਲਈ, ਸਾਧਣੀ ਹੋ ਗਈ,
ਨਾ ਜੀਹਦੇ ਬਿਨਾਂ, ਜੀ ਲੱਗਦਾ,,,
ਏਹ ਲਿੱਬੜਿਆ,,,,,

ਤੂੰ ਕੈਸਾ, ਲਾੜ੍ਹਾ ਚੁਣਿਆਂ ਨੀ,
“ਜੋ ਭੂਤਾਂ, ਦੇ ਸੰਗ ਰਹਿੰਦਾ” l
ਭੰਗਾਂ ਪੀਂਦਾ, ਚਿਲਮਾਂ ਲਾਉਂਦਾ,
“ਹਰ ਕੋਈ, ਏਹੋ ਕਹਿੰਦਾ” ll
ਕੀਂ ਲੱਗਦਾ, ਓਹਦੇ ਵਿੱਚ ਸੋਹਣਾ,
ਸੱਪ ਬਿੱਛੂਏ , ਜੀਹਦਾ ਖਿਡੌਣਾ,
ਫ਼ਕੀਰਾਂ ਦਾ, ਫ਼ਕੀਰ ਲੱਗਦਾ,,,
ਏਹ ਲਿੱਬੜਿਆ,,,,,,

ਓ ਕੁੱਲ ਦੁਨੀਆਂ ਦੇ, ਭੂਤ ਪ੍ਰੇਤ ਨੇ,
“ਸ਼ਿਵ ਦੇ, ਖ਼ਾਸ ਬਰਾਤੀ” l
ਹੋ, ਸ਼ੁੱਕਰ ਸਨਿੱਚਰ, ਨੇ ਖਾ ਖਾ,
“ਹਲਵਾਈਆਂ ਦੀ, ਹੋਸ਼ ਭੁਲਾ ਤੀ” ll
ਨੀ ਓਹ ਡੰਮਰੂ, ਵਜਾਉਂਦਾ ਆਵੇ,
ਤੇ ਸਭ ਨੂੰ, ਨਾਲ ਨਚਾਵੇ,
*ਹੋਰ ਕੋਈ, ਲੱਭ ਚੱਜ ਦਾ,,,
ਏਹ ਲਿੱਬੜਿਆ,,,,,,,

Leave a Comment