ਭੋਲੇ ਦੀ ਬਰਾਤ ਚੱਲੀ ਏ
ਬੰਮ ਭੋਲੇ, ਬੰਮ ਭੋਲੇ, ਬੰਮ ਭੋਲੇ ਬੰਮ ਬੰਮ,
ਬੰਮ ਭੋਲੇ, ਬੰਮ ਭੋਲੇ, ਬੰਮ ਭੋਲੇ ਬੰਮ ll
ਆ ਜਾਓ, ਨੱਚ ਲਓ ਜੀ,
ਸਾਰੇ ਆ ਕੇ, ਨੱਚ ਲਓ ਜੀ,
ਭੋਲੇ ਦੀ ਬਰਾਤ ਚੱਲੀ ਏ ll
ਬਰਾਤ, ਚੱਲੀ ਏ, ਬਰਾਤ, ਚੱਲੀ ਏ ll
ਹੋ ਆ ਜਾਓ, ਨੱਚ ਲਓ,
ਆ ਜਾਓ, ਨੱਚ ਲਓ ਜੀ…
ਵੱਖਰਾ ਭੇਸ, ਬਣਾਇਆ ਸ਼ਿਵ ਨੇ l
ਗਲ਼ੇ ‘ਚ ਸੱਪ, ਲਮਕਾਇਆ ਸ਼ਿਵ ਨੇ ll
ਮੱਥੇ ਚੰਨ, ਹੱਥ ਵਿੱਚ ਤ੍ਰਿਸ਼ੂਲ,
ਹਰ ਚੀਜ਼ ਉੱਤੇ, ਕਲੀ ਕਲੀ ਏ,
ਹੋ ਆ ਜਾਓ, ਨੱਚ ਲਓ
ਆ ਜਾਓ, ਨੱਚ ਲਓ ਜੀ…
ਬੈਲ ਤੇ ਚੜ੍ਹਿਆ, ਬਣ ਕੇ ਲਾੜ੍ਹਾ l
ਤਨ ਤੇ ਭਸਮ, ਨੈਣੀਂ ਰੰਗ ਗਾੜ੍ਹਾ ll
ਦੇਵੀ ਦੇਵ ਨਾਲ, ਭੂਤ ਤੇ ਪ੍ਰੇਤ ਨੇ,
ਬਰਾਤੀ ਬਣੇ, ਮੱਲੋ ਮੱਲੀ ਨੇ,
ਹੋ ਆ ਜਾਓ, ਨੱਚ ਲਓ
ਆ ਜਾਓ, ਨੱਚ ਲਓ ਜੀ
ਰਾਜੂ ਵੀ, ਹਰੀ ਪੁਰੀਆ ਆਵੇ l
ਸਾਹਿਬ ਸ਼ਿਵ ਦੀ, ਮਹਿਮਾ ਗਾਵੇ ll
ਚੜ੍ਹੀ ਸਭ ਨੂੰ, ਖ਼ੁਮਾਰੀ ਐਸੀ ਨਾਮ ਦੀ ਜੀ,
ਮਸਤੀ ਚ, ਹੋਏ ਟੱਲੀ ਏ,
ਹੋ ਆ ਜਾਓ, ਨੱਚ ਲਓ
ਆ ਜਾਓ, ਨੱਚ ਲਓ ਜੀ