ਬਮ ਬਮ ਭੋਲੇ ਸ਼ਿਵ ਸ਼ੰਕਰ ਜੀ भजन लिरिक्स

ਬਮ ਬਮ ਭੋਲੇ ਸ਼ਿਵ ਸ਼ੰਕਰ ਜੀ
ਬਮ ਬਮ ਭੋਲੇ ਕੈਲਾਸ਼ਪਤੀ ਜੀ

ਗੋਰਾ ਬਣਕੇ ਦੁਲਹਨ ਸਜ ਗਈ
ਸ਼ਿਵ ਸ਼ੰਕਰ ਬਣ ਲਾੜਾ ਜੀ
ਭੋਲੇਨਾਥ ਦੀ ਅਜ ਹੈ ਸ਼ਾਦੀ
ਨਚਦਾ ਆਲਮ ਸਾਰਾ ਜੀ… 2
ਤਿੰਨ ਲੋਕ ਅਜ ਇਕੱਠੇ ਹੋਏ
ਸ਼ਾਈਆ ਅਜ ਬਹਾਰਾਂ ਜੀ
ਗੋਰਾ ਬਣਕੇ ਦੁਲਹਨ….

1) ਦੇਵੀ ਦੇਵ ਕੀ ਭੂਤ ਪੇ੍ਤੀ
ਬਣਕੇ ਬਰਾਤੀ ਆਏਆ
ਭੋਲੇਨਾਥ ਮੇਰੇ ਸ਼ਿਵ ਸ਼ੰਕਰ ਦੇ
ਰਲਕੇ ਜੈਕਾਰੇ ਲਾਏਆ…. 2
ਸਜ ਧਜ ਕੇ ਸਭ ਹੋ ਗਏ ਇਕੱਠੇ… 2
ਹਰ ਕੋਈ ਸ਼ਿਵ ਨੂੰ ਪਿਆਰਾ ਜੀ
ਗੋਰਾ ਬਣਕੇ ਦੁਲਹਨ…… 2

Bhajan  जय शंकर कैलाश पति/ਜੈ ਸ਼ੰਕਰ ਕੈਲਾਸ਼ ਪਤੀ ਜੈ ਗੌਰਾਂ ਜੈ ਪਾਰਵਤੀ भजन लिरिक्स

2) ਕਹਿਣ ਗੋਰਾ ਦੀਆ ਸਖੀਆਂ
ਗੋਰਾ ਕੈਸਾ ਵਰ ਤੂੰ ਚੁਣਿਆਂ ਏ
ਗਲ ਵਿੱਚ ਫ਼ਨੀਅਰ ਸਿਰ ਤੇ ਜਟਾਵਾਂ
ਹੱਥ ਵਿੱਚ ਡਮਰੂ ਫੜਿਆ ਏ….2
ਤਨ ਤੇ ਭਸਮਾ ਮਲੀਆ ਓਨੇ
ਕੈਸਾ ਰੂਪ ਨਿਆਰਾ ਜੀ
ਗੋਰਾ ਬਣਕੇ ਦੁਲਹਨ…… 2
3) ਦੀਪੂ ਹਰੀਪੂਰੀਏ ਆਜੋ ਰਲਕੇ
ਸ਼ਿਵ ਨੂੰ ਦਈਏ ਵਧਾਈ ਜੀ
ਨਰਿੰਦਰ ਨਿਸ਼ਾਦ ਨੇ ਨਚ ਨਚ ਕੇ
ਅਜ ਸ਼ਿਵ ਮਹਿਮਾ ਏ ਗਾਈ ਜੀ.. 2
ਕਿੰਨੀ ਸੋਹਣੀ ਲਗਦੀ ਜੋੜੀ
ਸੋਹਣੀ ਲਗਦੀ ਜੋੜੀ
ਮੈਂ ਦਿਲ ਕਰਦਾ ਵੇਖੀ ਜਾਵਾਂ ਜੀ
ਗੋਰਾ ਬਣਕੇ ਦੁਲਹਨ ਸਜ…. 2

Bhajan  ਏਹ, ਲਿੱਬੜਿਆ, ਸਿਬੜਿਆ ਜੋਗੀ भजन लिरिक्स

Leave a Comment