ਭਗਤਾਂ ਨੇ ਪੀਤੀ ਤੁਪਕਾ ਤੁਪਕਾ
ਭਗਤਾਂ ਨੇ ਪੀਤੀ ਤੁਪਕਾ ਤੁਪਕਾ
ਭੋਲ੍ਹੇ ਨੇ ਪੀਤੀ ਬਾਟੇ ਨਾਲ ।
ਚੜ੍ਹ ਗਈ ਓਏ… ਛਰਾਟੇ ਨਾਲ ॥
ਭੰਗ ਚੜ੍ਹ ਗਈ ਓਏ… ਛਰਾਟੇ ਨਾਲ…
ਭੰਗ ਘੋਟਣ ਨੂੰ ਰਾਮ ਜੀ ਆਏ ।
ਸੀਤਾ ਜੀ ਨੂੰ ਨਾਲ ਲਿਆਏ ।
ਰਾਮ ਨੇ ਪੀਤੀ ਤੁਪਕਾ ਤੁਪਕਾ,
ਭੋਲ੍ਹੇ ਨੇ ਪੀਤੀ ਬਾਟੇ ਨਾਲ ।
ਚੜ੍ਹ ਗਈ ਓਏ… ਛਰਾਟੇ ਨਾਲ ॥
ਭੰਗ ਘੋਟਣ ਨੂੰ ਸ਼ਾਮ ਜੀ ਆਏ ।
ਰਾਧਾ ਪਿਆਰੀ ਨਾਲ ਲਿਆਏ ।
ਸ਼ਾਮ ਨੇ ਪੀਤੀ ਤੁਪਕਾ ਤੁਪਕਾ,
ਭੋਲ੍ਹੇ ਨੇ ਪੀਤੀ ਬਾਟੇ ਨਾਲ ।
ਚੜ੍ਹ ਗਈ ਓਏ… ਛਰਾਟੇ ਨਾਲ ॥
ਭੰਗ ਘੋਟਣ ਨੂੰ ਬ੍ਰਹਮਾ ਜੀ ਆਏ ।
ਬ੍ਰਹਮਾਣੀ ਨੂੰ ਨਾਲ ਲਿਆਏ ।
ਬ੍ਰਹਮਾ ਨੇ ਪੀਤੀ ਤੁਪਕਾ ਤੁਪਕਾ,
ਭੋਲ੍ਹੇ ਨੇ ਪੀਤੀ ਬਾਟੇ ਨਾਲ ।
ਚੜ੍ਹ ਗਈ ਓਏ… ਛਰਾਟੇ ਨਾਲ ॥
ਭੰਗ ਘੋਟਣ ਨੂੰ ਹਰੀ ਜੀ ਆਏ,
ਲਕਸ਼ਮੀ ਮਾਂ ਨੂੰ ਨਾਲ ਲਿਆਏ ।
ਹਰੀ ਨੇ ਪੀਤੀ ਤੁਪਕਾ ਤੁਪਕਾ,
ਭੋਲ੍ਹੇ ਨੇ ਪੀਤੀ ਬਾਟੇ ਨਾਲ ।
ਚੜ੍ਹ ਗਈ ਓਏ… ਛਰਾਟੇ ਨਾਲ ॥
ਭੰਗ ਘੋਟਣ ਨੂੰ ਮਈਆ ਆਈ,
ਆਪਣੇ ਸ਼ੇਰ ਨੂੰ ਨਾਲ ਲਿਆਈ ।
ਭੈਰੋਂ ਨੇ ਪੀਤੀ ਤੁਪਕਾ ਤੁਪਕਾ,
ਭੋਲ੍ਹੇ ਨੇ ਪੀਤੀ ਬਾਟੇ ਨਾਲ ।
ਚੜ੍ਹ ਗਈ ਓਏ… ਛਰਾਟੇ ਨਾਲ ॥
ਭੰਗ ਘੋਟਣ ਮਾਂ ਗੌਰਾਂ ਆਈ,
ਗਣਪਤ ਜੀ ਨੂੰ ਨਾਲ ਲਿਆਈ ।
ਨੰਦੀ ਨੇ ਪੀਤੀ ਤੁਪਕਾ ਤੁਪਕਾ,
ਭੋਲ੍ਹੇ ਨੇ ਪੀਤੀ ਬਾਟੇ ਨਾਲ ।
ਚੜ੍ਹ ਗਈ ਓਏ… ਛਰਾਟੇ ਨਾਲ ॥
ਭੰਗ ਘੋਟਣ ਨੂੰ ਸੰਗਤਾਂ ਆਈਆਂ,
ਢੋਲਕ ਚਿਮਟਾ ਨਾਲ ਲਿਆਈਆਂ ।
ਸੰਗਤਾਂ ਨੇ ਪੀਤੀ ਤੁਪਕਾ ਤੁਪਕਾ,
ਭੋਲ੍ਹੇ ਨੇ ਪੀਤੀ ਬਾਟੇ ਨਾਲ ।
ਚੜ੍ਹ ਗਈ ਓਏ… ਛਰਾਟੇ ਨਾਲ ॥