ਆ ਭੋਲ੍ਹੇ, ਆ ਭੋਲ੍ਹੇ ਕਰਕੇ ਬੈਲ ਸਵਾਰੀ, ਮੇਰੇ ਘਰ ਆ ਭੋਲ੍ਹੇ
ਦੇ ਦਰਸ਼ਨ, ਦੇ ਦਰਸ਼ਨ ਇੱਕ ਵਾਰੀ, ਮੇਰੇ ਘਰ ਆ ਭੋਲ੍ਹੇ
ਨਾਮ ਤੇਰੇ ਦਾ ਧੂਣਾ ਲਾਇਆ ॥
ਪੰਡਿਤਾਂ ਨੂੰ ਸੱਦ ਕੇ ਹਵਣ ਕਰਾਇਆ ॥
ਸੋਹਣਾ ਮੰਦਿਰ ਸਜਾਇਆ, ਮੇਰੇ ਘਰ ਆ ਭੋਲ੍ਹੇ ।
ਆ ਭੋਲੇ… ਕਰਕੇ ਬੈਲ ਸਵਾਰੀ, ਮੇਰੇ ਘਰ…
ਛੱਡ ਕੇ ਕੈਲਾਸ਼ਾਂ ਆਉਣਾ ਪੈਣਾ,
ਭਗਤਾਂ ਨੂੰ ਦਰਸ਼ਨ ਦੇਣਾ ਪੈਣਾ ।
ਸੁਣ ਲੈ ਅਰਜ਼ ਇੱਕ ਵਾਰੀ, ਮੇਰੇ ਘਰ ਆ ਭੋਲ੍ਹੇ ।
ਆ ਭੋਲੇ… ਕਰਕੇ ਬੈਲ ਸਵਾਰੀ, ਮੇਰੇ ਘਰ…
ਵਿੱਚ ਖੁਸ਼ੀਆਂ ਦੇ ਭੇਟਾਂ ਗਾਈਐ,
ਢੋਲ ਵਜਾ ਕੇ ਭੰਗੜੇ ਪਾਈਐ ।
ਚੜ੍ਹ ਗਈ ਨਾਮ ਖ਼ੁਮਾਰੀ, ਮੇਰੇ ਘਰ ਆ ਭੋਲ੍ਹੇ ।
ਆ ਭੋਲੇ… ਕਰਕੇ ਬੈਲ ਸਵਾਰੀ, ਮੇਰੇ ਘਰ…
ਦਰਸ਼ਨ ਦੇ ਲਈ ਤਰਸਣ ਅੱਖੀਆਂ,
ਬੜੇ ਦਿਨਾਂ ਤੋਂ ਆਸਾਂ ਰੱਖੀਆਂ ।
ਹੱਥ ਜੋੜ ਖੜੇ ਪੁਜ਼ਾਰੀ, ਮੇਰੇ ਘਰ ਆ ਭੋਲ੍ਹੇ ।
ਆ ਭੋਲੇ… ਕਰਕੇ ਬੈਲ ਸਵਾਰੀ, ਮੇਰੇ ਘਰ…